ਮਾਮੂਲੀ ਅੰਕੜੇ ( Modest figures)
By Pahulpreet kaur
ਮਾਮੂਲੀ ਅੰਕੜੇ ;
ਕਦੋ ਤੋਂ ਇਹ ਮਾਮੂਲੀ ਅੰਕੜੇ ਇਨਸਾਨ ਦੀ ਕਾਬਲੀਅਤ ਦਰਸਾਉਣ ਲੱਗੇ ?
ਕਦੋ ਤੋਂ ਇਹ ਸਾਡੀ ਜ਼ਿੰਦਗੀ ਵਿੱਚ ਆਪਣੀ ਜਰੂਰੀ ਥਾਂ ਬਣਾਉਣ ਲੱਗੇ ?
ਕਦੋ ਤੋਂ ਇਹ ਹਰ ਨਿੱਕੇ ਵੱਡੇ ਨੂੰ ਆਪਣੇ ਮਗਰ ਭਜਾਉਣ ਲੱਗੇ?
ਕਦੋ ਤੋਂ ਇਹ ਉੱਚੇ ਉਠ ਕੇ ਅਸਲ ਗਿਆਨ ਦਬਾਉਣ ਲੱਗੇ ?
ਕਦੋ ਤੋਂ ਇਹ ਇਨਸਾਨ ਦੀ ਰੋਜ਼ੀ-ਰੋਟੀ ਕਮਾਉਣ ਲੱਗੇ?
ਕਦੋ ਤੋਂ ਇਹ ਮੂਹਰੇ ਆਕੇ ਬਾਕੀ ਹੁਨਰ ਲਕਾਉਣ ਲੱਗੇ?
ਕਦੋ ਤੋਂ ਇਹ ਮਾਮੂਲੀ ਅੰਕੜੇ ਇਨਸਾਨ ਦੀ ਕਾਬਲੀਅਤ ਦਰਸਾਉਣ ਲੱਗੇ?
Translation:
Since when these modest figures began to show the ability of man? Since when did it start making its important place in our life?
Since when did they start chasing every little and big one?
Since when did they rise up and start suppressing real knowledge? Since when did they start earning a living for humans?
Since when did it come to the fore and start hiding the rest of the skills?
Since when these small figures began to show the human ability?
By Pahulpreet kaur

Comments