ਮੈਂ ਤੈਨੂੰ ਪਿਆਰ ਕੀਤਾ ਸੀ
- Hashtag Kalakar
- Dec 14, 2022
- 1 min read
By Meet Bhinder
ਮੰਨਿਆ ਕਿ
ਜ਼ਿੰਦਗੀ ਤੋਂ ਕਦੇ-ਕਦਾਈਂ ਭੱਜ ਜਾਣ ਨੂੰ ਦਿਲ ਕਰਦੈ...
ਮੰਨਿਆ ਕਿ ਕਦੇ-ਕਦਾਈਂ
ਜ਼ਿੰਦਗੀ ਇੱਕ ਵੱਡੀ ਠੱਗ ਜਾਪਦੀ ਏ...
ਜਿਉਂ ਹਰ ਮੋੜ 'ਤੇ ਸਾਨੂੰ ਹੀ ਲੁੱਟਣ ਲਈ ਖੜੀ ਹੋਵੇ ।
ਮੰਨਿਆ ਕਿ ਕਦੇ-ਕਦਾਈਂ ਬੜਾ ਦਿਲ ਕਰਦਾ
ਇੱਕ ਬੇਵਫ਼ਾਈ ਕਰਕੇ
ਇਸ ਜ਼ਿੰਦਗੀ ਨੂੰ ਹੀ ਬੇ-ਵਫ਼ਾ ਘੋਸ਼ਿਤ ਕਰ ਦਿਆਂ ।
ਪਰ ਮੈਂ ਇਹ ਵੀ ਮੰਨਦਾ ਹਾਂ ..
ਇਹ ਦੁੱਖ-ਦਰਦ ਨੂੰ ਸਹਿੰਦੇ ਹੋਏ ਵੀ
ਪਹੁੰਚਣਾ ਹੈ ... ਜ਼ਿੰਦਗੀ ਦੇ ਉਸ ਆਖ਼ਰੀ ਧੁਰੇ ਤਕ
ਜਿੱਥੇ ਮੈਂ ਸਿਰਫ਼ ਇਹੀਓ ਕਹਾਂਗਾ,
"ਮੈਂ ਤੈਨੂੰ ਪਿਆਰ ਕੀਤਾ ਸੀ ।"
By Meet Bhinder

Comments