(ਭਗਤ ਸਿਆਂ ਬੋਲਦਾਂ)ਦਾਂ
Updated: Oct 1, 2024
By Navpreet Kaur
ਮੈਂਤਾਂ ਨਿੱਤ ਦਿਹਾੜੇ
ਮੁੜਨਾ ਚਾਹੁੰਦਾਂ
ਗਰੀਬੀ ਦੀਆਂ ਕੱਚੀਆਂ ਗਲੀਆਂ ਵਿੱਚ
ਅਮੀਰੀ ਦੀਆਂ ਪੱਕੀਆਂ ਸੜਕਾਂ ਦੀਆਂ
ਬਾਤਾਂ ਪਾਉਂਦਾ
ਮੁੜ ਭੋਇੰ ਵੱਲ ਤੱਕਦਾ
ਲਾਚਾਰ ਜਿਹੀਆਂ ਆਸਾਂ ਦੇਪਾਤਰ
ਮੇਰੇਪਿਆਰਿਆਂ ਨੂੰ
ਸਿੱਕਿਆਂ ਤੋਂਫਿੱਕੇ ਹੋਏ
ਕਰਜ਼ਿਆਂ ਦੇਗੂੜ੍ਹੇਰੰਗਾਂ ‘ਗਾਂ ਚ
ਡੁੱਬਦਿਆਂ ਨੂੰ ਤੈਰਨਾ ਸਿਖਾਉਣਾ ਚਾਹੁੰਦਾਂ
ਮੈਂਉਡਾਉਣਾ ਚਾਹੁੰਦਾਂ
ਕੱਟੇਹੋਏ ਖੰਭਾਂ ਵਾਲੇ
ਢਿੱਲੇ ਪਏ ਹੁਨਰ ਨੂੰ
ਤੇਤੇਜ਼ ਗਤੀ ਨਾਲ ਭੱਜਣਾ ਚਾਹੁੰਦਾਂ
ਮੱਧਮ ਜਿਹੀਆਂ ਪਈਆਂ
ਚੀਕਦੀਆਂ ਉਹ ਝੀਥਾਂ ‘ਥਾਂ ਚੋਂ
ਜਿੱਥੇਹੱਕ ਹਾਕਾਂ ਮਾਰਦੇ
ਜਵਾਨ ਲਲਕਾਰਦੇ
ਤੇਕੋਠਿਆਂ ਦੀਆਂ ਕੰਧਾਂ ਟੱਪਦੀ
ਬੁੜ੍ਹਕਦੀ ਏ ਵੰਗਾਰਾਂ ਦੀ ਮਾਰ
ਜਿੱਥੇਗਲਾਂ ਵਿੱਚ ਲਟਕਦੇਨੇ
ਹਿੰਮਤਾਂ ਦੇਹਾਰ
ਤੇਕਿਤੇਬੋਝਲ ਜਿਹਾ ਨਹੀਂ ਕਿਸੇਦੀ ਝੋਲੀ
ਦੇਸ਼ ਲਈ ਪਿਆਰ
ਮੈਂਤਾਂ ਸੱਚੀ-ਮੁੱਚੀ ਮੁੜਨਾ ਚਾਹੁੰਦਾਂ
ਮੇਰੇਦੇਸ ਇੱਕ ਵਾਰ
ਗੀਤ ਸੁਆਗਤ ਦੇਗਾਵੋ
ਜਦ ਪਹੁੰਚਾਂ ਤੁਹਾਡੇਦੁਆਰ
ਲੋੜ ਚਰਨਾਂ ਦੀ ਛੋਹ ਦੀ ਨਾ
ਬਸ ਚੰਗਾ ਵਿਵਹਾਰ
ਕਿਤੇਕੰਧਾਂ ਤੇਨਾ ਲਾਇਓ
ਕੋਈ ਸੁਆਗਤੀ ਇਸ਼ਤਿਹਾਰ
ਮੈਂਤਾਂ ਮੁੜਨਾ ਹਾਂ ਚਾਹੁੰਦਾਂ
ਮੇਰੇਦੇਸ ਇੱਕ ਵਾਰ
ਖੋਲ੍ਹਿਓ ਵਿਚਾਰਾਂ ਦੇਦੁਆਰ..
ਖੋਲ੍ਹਿਓ ਵਿਚਾਰਾਂ ਦੇਦੁਆਰ..
ਨਾ ਕੋਈ ਰੰਗਾਂ ਦਾ ਖਿਲਾਰ
ਨਾ ਮਜ਼ਹਬਾਂ ਦਾ ਪ੍ਰਚਾਰ
ਖੋਲ੍ਹਿਓ ਵਿਚਾਰਾਂ ਦੇਦੁਆਰ..
ਖੋਲ੍ਹਿਓ ਵਿਚਾਰਾਂ ਦੇਦੁਆਰ..
By Navpreet Kaur

Comments