ਨਾ ਸਾਹਿਬਾ ਬੇਵਫਾ
- Hashtag Kalakar
- Dec 12, 2025
- 1 min read
By Manmohan Kaur
ਲੋਗ ਕਹਿੰਦੇ ਸਾਹਿਬਾ ਬੇਵਫਾ
ਮਿਰਜੇ ਦੇ ਤੋੜੇ ਤੀਰ ਉਸਨੇ
ਭਰਾਵਾ ਤੋ ਮਰਵਾ ਦਿੱਤਾ ਮਿਰਜ਼ਾ ਯਾਰ
ਮੈਂ ਪੁੱਛਦੀ ਆ ਮਿਰਜੇ ਤੋਂ
ਜੇ ਕੋਈ ਉਸ ਦੇ ਘਰ ਦੀ ਇੱਜਤ ਨੂੰ ਭਜਾ ਕੇ ਲੈ ਜਾਂਦਾ
ਫਿਰ ਕੀ ਉਹ ਨਾ ਕਰਦਾ ਉਸ ਦੇ ਟੁਕੜੇ ਚਾਰ
ਜੇ ਮੁਹੱਬਤ ਦੇ ਟੋਟੇ ਕੀਤੇ ਜਾਂਦੇ
ਤੇ ਭੈਣਾਂ ਨੂੰ ਹੀ ਕਿਉਂ ਹਮੇਸ਼ਾ ਕਿਸਮਤ ਦੀ ਮਾਰ
ਸਾਹਿਬਾ ਬੇਵਫਾ ਨਹੀ ਸੀ ਮਿਰਜਿਆ
ਉਹ ਤੇ ਖੜੀ ਸੀ ਬਣ ਸਭ ਦੀ ਢਾਲ
ਇੱਕ ਪਾਸੇ ਭਰਾ ਉਸਦੇ
ਇਕ ਪਾਸੇ ਮਿਰਜ਼ਾ ਬੇਖਬਰ ਅੰਜਾਨ
ਇਕ ਬਾਰੇ ਸਾਹਿਬਾ ਦੇ ਬਾਰੇ ਸੋਚ ਲੈਂਦਾ
ਇਜ਼ਤਾਂ ਸਭ ਦੀਆਂ ਸਾਂਝੀਆਂ
ਭੈਣਾਂ ਸਭ ਦੀਆਂ ਦੁਆਵਾਂ ਮੰਗਦੀਆਂ
ਮੁਹੱਬਤ ਵਿੱਚ ਖੂਨ ਦੀ ਨਦੀਆਂ ਬਹਾਣ ਵਾਲਿਓ ਕਦੇ ਦੋ ਬੂੰਦ ਆਪਣੇ ਖੂਨ ਦੀ ਵੀ ਬਹਾ
ਨਾ ਸਾਹਿਬਾ ਬੇਵਫਾ
ਨਾ ਮਿਰਜ਼ਾ ਗੁਨਹਗਾਰ
ਗੁਨਾਹ ਸਿਰਫ ਉਸ ਸੋਚ ਦਾ, ਜੋ ਅੱਜ ਵੀ ਕਰਦੀ ਆਸ਼ਕਾਂ ਨੂੰ ਜਾਨ ਦੇਣ ਲਈ ਤਿਆਰ
By Manmohan Kaur

Very good