ਜਦੋਂ ਉਹ ਸਾਡੇ ਘਰ ਆਈ ਸੀ
- Hashtag Kalakar
- Dec 12, 2025
- 1 min read
By Manmohan Kaur
ਜਦੋਂ ਉਹ ਸਾਡੇ ਘਰ ਆਈ ਸੀ ਕਿੰਨੀਆਂ ਖੁਸ਼ੀਆਂ ਲਿਆਈ ਸੀ
ਕਿਸੇ ਦੀ ਪਤਨੀ, ਕਿਸੇ ਦੀ ਨੂੰ, ਕਿਸੇ ਦੀ ਮਾਮੀ, ਕਿਸੇ ਦੀ ਭਾਬੀ, ਕਿਸੇ ਦੀ ਚਾਚੀ, ਕਿਸੇ ਦੀ ਤਾਈ ਕਹਿਲਾਈ ਸੀ,
ਉਸ ਦੀ ਉਮਰ ਵੀ ਛੋਟੀ ਸੀ
ਸੁਣਿਆ ਉਹ ਬਹੁਤ ਸੋਹਣਾ ਗਾਉਂਦੀ ਸੀ
ਵਕਤ ਗੁਜ਼ਰਦਾ ਗਿਆ
ਜਿੰਮੇਦਾਰੀਆਂ ਉਹ ਨਿਭਾਉਂਦੀ ਗਈ
ਆਪਣੇ ਛੋਟੇ ਛੋਟੇ, ਅਰਮਾਨਾ ਨੂੰ ਦਬਾਉਂਦੀ ਰਹੀ
ਉਹ ਵੀ ਤਾਂ ਉਮਰ ਵਿੱਚ ਛੋਟੀ ਸੀ
ਉਹ ਵੀ ਤਾਂ ਇੱਕ ਕੁੜੀ ਸੀ
ਦੋ ਗੱਲਾਂ ਕਹਿਣੀਆਂ ਸੌਖੀਆਂ ਹੈ
ਸਲਾਹਾਂ ਦੇਣੀਆਂ ਉਸ ਤੋਂ ਵੀ ਜਿਆਦਾ ਆਸਾਨ
ਪਰ ਜਦੋਂ ਆਪ ਤੇ ਵਾਪਰਦੀ ਹੈ
ਤਾਂ ਕੁਝ ਆਸੂ ਅਸਲੀ
ਤੇ ਕੁਝ ਫਰਜ਼ੀ ਬਹਾਏ ਜਾਂਦੇ ਨੇ
ਉਮਰਾਂ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ
ਮੈਂ ਅਕਸਰ ਸੋਚਦੀ ਆਂ
ਜਿਸਨੇ ਜਿੰਮੇਦਾਰੀਆਂ ਨਿਭਾਈਆਂ ਉਹ ਕੁੜੀ ਕਦੋਂ ਖੋ ਗਈ
ਸਭ ਆਪਣੇ ਰਸਤੇ ਚਲਦੇ ਨੇ
ਸਭ ਸਲਾਹਾਂ ਦਿੰਦੇ ਨੇ
ਆਪ ਰਿਸ਼ਤੇ ਉਹ ਲੋਕ ਸੰਭਾਲ ਨਾ ਸਕੇ
ਫਿਰ ਕਿਉਂ ਦੋਸ਼ ਇਹਨੂੰ ਦਿੰਦੇ ਨੇ
ਹਾ ਜਦੋਂ ਉਹ ਸਾਡੇ ਘਰ ਆਈ ਸੀ ਕਿੰਨੀਆਂ ਖੁਸ਼ੀਆਂ ਲਿਆਈ ਸੀ
By Manmohan Kaur

👍 👍 Good