ਕਹਾਣੀ ਦੀ ਰਾਣੀ - By Ramandeep Kaur
Written By: Ramandeep Kaur
Category: Poetry
Competition: Poetry and Creative Writing Competition 2026
Ramandeep Kaur presents her evocative poem "ਕਹਾਣੀ ਦੀ ਰਾਣੀ" in the Poetry category of the Poetry and Creative Writing Competition 2026. Her work delves into themes of personal strength and identity, reflecting a journey that is both introspective and empowering. Through her poetic narratives, Ramandeep captures the essence of resilience and freedom, inviting readers into a world where words transform into powerful symbols of liberation.
About the Work
In "ਕਹਾਣੀ ਦੀ ਰਾਣੀ," Ramandeep Kaur weaves a tapestry of emotions using vivid imagery and compelling metaphors. Her poetry speaks to the indomitable spirit of a woman who navigates life's challenges with grace and determination. The poem's mood is one of defiance and hope, as it explores the dichotomy of belonging and independence. Ramandeep's use of language brings her message of empowerment to life, celebrating the beauty of self-discovery and autonomy.
ਕਹਾਣੀ ਦੀ ਰਾਣੀ
Original Submission by Ramandeep Kaur
ਕਹਾਣੀ ਦੀ ਰਾਣੀ
ਮੇਰੇ ਪੈਰਾਂ ਨੇ ਉਹ ਰਾਹ ਚੱਲਣਾ ਏ,
ਤੈਨੂੰ ਦੇਖ ਹੈਰਾਨੀ ਹੋਵੇਗੀ।
ਮੇਰੇ ਹੱਥਾਂ ਦੀਆਂ ਉਂਗਲਾਂ ‘ਚ,
ਤੇਰੀ ਦਿੱਤੀ ਨਿਸ਼ਾਨੀ ਸੁਹਵੇਗੀ।
ਭਾਵੇਂ ਮੇਰੀ ਪਹਿਚਾਣ ਤੇਰਾ ਨਾਮ ਏ,
ਪਰ ਦੁਨੀਆਂ ਮੇਰੇ ਨਾਮ ਦੀ ਦਿਵਾਨੀ ਹੋਵੇਗੀ।
ਮੇਰੇ ਪੈਰ ਦੀ ਪੰਜੇਬ ਹਰ ਵੇਲੇ,
ਬੂਟਾਂ ਨਾਲ ਈ ਸੁਹਵੇਗੀ।
ਮੇਰੇ ਬੂਟ ਨਿਸ਼ਾਨੀ ਅਜ਼ਾਦੀ ਦੇ,
ਸਮਝੀ ਨਾ ਜੁੱਤੀ ਈ ਹੋਵੇਗੀ।
ਮੇਰੇ ਹੱਥ ਵਿੱਚ ਵੰਗ ਤੇਰੀ ਦਿੱਤੀ ਏ,
ਪਰ ਵੰਗ ਮੇਰੀ, ਕਲਮ ਨਾਲ ਈ ਸੁਹਵੇਗੀ।
ਤੂੰ ਚਾਹਵੇ ਫੁੱਲ ਮੇਰੇ ਕਦਮਾਂ ‘ਚ,
ਮੈਂ ਕੰਢਿਆਂ ‘ਤੇ ਚੱਲ ਸਫਲ ਹੋਵਾਂਗੀ।
ਮੈਂ ਹੱਸਮੁੱਖ ਚਿਹਰੇ ਵਾਲੀ ਆ,
ਸੋਚੀ ਨਾ ਕਮਜ਼ੋਰ ਹੋਵਾਂਗੀ।
ਮੈਂ ਹੱਸਾਂ, ਦੁੱਖ ਲੁਕਾਉਣ ਨੂੰ,
ਸਮਝੀ ਨਾ ਪਾਗਲ ਈ ਹੋਵਾਂਗੀ।
ਕੰਢਿਆਂ ਨੂੰ ਫੁੱਲ ਬਣਾਵੇ ਜੋ,
ਉਸ ਕਹਾਣੀ ਦੀ ਰਾਣੀ ਹੋਵਾਂਗੀ।
ਮੈਂ ਅਜ਼ਾਦ ਸੋਚ ਦੀ ਰਾਣੀ ਆ,
ਕਿਸੇ ਦੀ ਗੁਲਾਮ ਕਿੱਦਾਂ ਹੋਵਾਂਗੀ।
ਮੇਰੀ ਕਲਮ ਦਿਵਾਨੀ ਸ਼ਬਦਾਂ ਦੀ,
ਓਵੇਂ ਮੇਰੀ ਰੂਹ ਤੇਰੇ ਨਾਲ ਈ ਸੋਹਵੇਗੀ।
ਮੈਂ ਵੱਗਦੀ ਨਦੀ ਆ ਸੁਣ ਸੱਜਣਾ,
ਤੇਰੇ ਪਿਆਰ ਦੇ ਬੰਨ੍ਹ ਨਾਲ ਈ ਖਲੋਵਾਂਗੀ।
ਮੈਂ ਅਜ਼ਾਦ ਤੈਥੋਂ ਹੋਣਾ ਚਾਹਵਾਂ,
ਪਰ ਤੇਰੇ ਬਿਨ ਵੀ ਕਿੰਝ ਜਿਉਵਾਂਗੀ।
ਮੇਰੇ ਨਾਮ ਦੀ ਕਹਾਣੀ ਜੋ,
ਤੇਰੇ ਸਿਰਲੇਖ ਨਾਲ ਈ ਹੋਵੇਗੀ।
ਮੇਰੇ ਸੋਚਾਂ ਦੇ ਬਵੰਡਰ ਨੂੰ,
ਤੇਰੀ ਇੱਕ ਝਾਤ ਈ ਸਮੋਵੇਗੀ।
ਜੇ ਤੂੰ ਕਹੇ, ਮੈਂ ਨਾਲ ਤੇਰੇ,
ਮੇਰੀ ਜਿੱਤ ਸਾਹਮਣੇ ਆ ਖਲੋਵੇਗੀ।
ਮੈਨੂੰ ਜਗ ਦੀ ਕੋਈ ਫਿਕਰ ਨਈ,
ਮੈਂ ਤੇਰੀ ਹਾਮੀ ਨਾਲ ਪਾਰ ਹੋਵਾਂਗੀ।
ਮੇਰੇ ਪਿਆਰ ਨੂੰ ਜਾਣੀ ਨਾ ਕਮਜ਼ੋਰੀ ਮੇਰੀ,
ਮੈਂ ਇਕੱਲੀ ਵੀ ਲਹਿਰ ‘ਚ ਲੁਕੀ ਸੁਨਾਮੀ ਹੋਵਾਂਗੀ।
About the Competition
The Poetry and Creative Writing Competition 2026 by Hashtag Kalakar is a distinguished platform celebrating emerging voices in literature. It provides a stage for poets and writers to express their creativity and share their unique perspectives. This competition is an opportunity for participants to showcase their talent and engage with a wider audience, fostering a vibrant community of storytellers and poets.
Thank you, Ramandeep Kaur, for your captivating submission "ਕਹਾਣੀ ਦੀ ਰਾਣੀ" in the Poetry and Creative Writing Competition 2026. Your work adds a valuable voice to the conversation on identity and strength. We appreciate your contribution and look forward to seeing more of your creative expressions.
About Hashtag Kalakar
Hashtag Kalakar is a creative platform dedicated to providing artists, writers, singers and other creative talents with opportunities to showcase their work and reach wider audiences through competitions, features and creative initiatives.


Comments