Government Or Private
- Hashtag Kalakar
- May 6, 2023
- 1 min read
By Navjot Kaur
ਪ੍ਰਾਈਵੇਟ ਜਾਂ ਸਰਕਾਰੀ
ਬੜੀ ਹੀ ਸੂਝਵਾਨ ਸਮਝੀ ਜਾਣ ਵਾਲੀ ਇਕ ਸਰਕਾਰੀ ਨੌਕਰੀ ਕਰਦੀ ਸ਼ਕਸੀਅਤ ਨੇ ਆ ਕੇ ਉਸ ਤੋਂ ਪੁੱਛਿਆ," ਕੀ ਕਰਦੀ ਹੁੰਨੀ ਆ ਕੁੜੇ ਅੱਜ ਕੱਲ੍ਹ, ਤੂੰ"? ਕੁੜੀ ਨੇ ਜਵਾਬ ਦਿੱਤਾ," ਜੀ, ਮੈਂ ਸਕੂਲ ਵਿੱਚ ਪੜ੍ਹਾਉਂਦੀ ਹਾਂ"। ਅੱਛਾ, ਉਸ ਸ਼ਖਸ਼ੀਅਤ ਨੇ ਜਵਾਬ ਦਿੱਤਾ ਤੇ ਨਾਲ ਹੀ ਪੁੱਛਿਆ," ਪ੍ਰਾਈਵੇਟ ਜਾਂ ਸਰਕਾਰੀ"?ਜੀ, ਪ੍ਰਾਈਵੇਟ ਸਕੂਲ ਵਿੱਚ।ਕੁੜੀ ਨੇ ਇਕ ਅਧਿਆਪਕ ਦੇ ਰੁਤਬੇ ਦਾ ਮਾਣ ਮਹਿਸੂਸ ਕਰਦੇ ਹੋਏ ਜਵਾਬ ਦਿੱਤਾ। ਚਲੋ ਚੰਗਾ, ਏਨਾ ਪੜ੍ਹ ਕੇ ਘਰੇ ਬੈਠ ਕੇ ਵੀ ਕੀ ਆ, ਨਾਲੇ ਸਕੂਲ ਵਿੱਚ ਟਾਈਮ ਪਾਸ ਵਧੀਆ ਹੋ ਜਾਂਦਾ, ਉਸ ਸ਼ਕਸੀਅਤ ਨੇ ਕਿਹਾ।ਇਹ ਸੁਣ ਕੇ ਕੁੜੀ ਘਰ ਦੇ ਗੇਟ ਤੱਕ ਤੁਰੀ ਜਾਂਦੀ ਓਸ ਸ਼ਖਸ਼ੀਅਤ ਨੂੰ ਇੱਕ ਟੱਕ ਵੇਖਦੀ ਹੋਈ ਆਪਣੇ ਕਮਰੇ ਵਿੱਚ ਆ ਵਡੀ ਤੇ ਸਰਕਾਰੀ ਅਤੇ ਪ੍ਰਾਈਵੇਟ ਅਦਾਰੇ ਵਿੱਚਲੇ ਅਧਿਆਪਕ ਦੀ ਜਿੰਦਗੀ ਦੇ ਵੱਖੋ ਵੱਖਰੇ ਅਰਥ ਲੱਭਣ ਲੱਗ ਪਈ।
A government official, who is considered to be very intelligent, came and asked her "What do you do, these days?The girl replied, " I teach in school". Well, the person replied and also asked, "Private or Government"? In a private school. The girl replied, being proud of the status of a teacher. Anyways that's good, what if you sit at home after reading so much, it would have been a good time pass in school, that person said. Hearing this, the girl walked to the gate of the house, saw that person for a moment and came to her room, the life of a teacher in government and private institutions began to find different meanings.
By Navjot Kaur

Comments