Girls While Leaving Their Homes During Marriage.
By Parampreer Kaur.
ਲਓ ਜੀ ਗਿਣਤੀ ਦਾ ਇੱਕ ਹਫਤਾ ਤੁਹਾਡੇ ਵੱਲ਼ ਰਹਿ ਗਿਆ,,
ਹੁਣ ਮੇਰਾ ਇਥੇ ਕਿ ਰਹਿ ਗਿਆ।।
ਯਾਦਾਂ ਬੰਨ ਪੱਲੇ ਨਾਲ ਸਮੇਟ ਕੇ ਲੈ ਚੱਲੀ,,
ਨੀ ਮਾਏ ਤੇਰੀ ਲਾਡੋ ਹੁਣ ਅਲਵਿਦਾ ਕਹਿ ਚੱਲੀ ।
ਮੇਰੇ ਬਾਜੋਂ ਰੱਖੀਂ ਇਸ ਘਰ ਦਾ ਖਿਆਲ ਨੀ,,
ਦੂਜੇ ਘਰ ਵਿੱਚ ਜਾਕੇ ਰਹਿਣ ਦਾ ਸਵਾਲ ਨੀ,,
ਇਸਦੇ ਵਿੱਚ ਮੇਰਾ ਕੋਈ ਵੀ ਸਵਾਰਥ ਨਹੀਂ,,
ਇਹ ਤਾਂ ਜਨਮ ਜਨਮਾਂਤਰਾਂ ਤੋਂ ਚੱਲੇ ਆਏ ਰੀਤ ਤੇ ਰਿਵਾਜ਼ ਨੀ ।
ਮੇਰੀ ਛੋਟੀ ਭੈਣ ਨੂੰ ਮੇਰੀ ਹੁਣ ਥਾਂ ਬਖ਼ਸ਼ੀਂ,,
ਉਸਦੇ ਨਖ਼ਰਿਆਂ ਨੂੰ ਥੋੜਾ ਜਿਹਾ ਹੁਣ ਤੂੰ ਚੱਲੀਂ ।
ਆਪਣੇ ਬਾਪ ਵਰਗਾ ਕੋਈ ਹੋਰ ਮੈਂ ਦੇਖਿਆ ਨਹੀਂ ।
ਇਹੋ ਜਿਹਾ ਰੱਬ ਦਾ ਜਾਇਆ,,
ਪਤਾ ਨਹੀਂ ਕਿੱਥੋਂ ਆਇਆ ।
ਮੇਰੀ ਰੱਬਾ ਤੇਰੇ ਅੱਗੇ ਇੱਕੋ ਅਰਜ਼ੋਈ ਹੈ,,
ਇਹ ਜਿਹੜਾ ਮੈਂ ਇਸ ਘਰ ਵਿਚ ਪਿਆਰ ਦਾ ਬੂਟਾ ਲਾਇਆ ਹੈ, ਉਸਨੂੰ ਹਮੇਸ਼ਾ ਫੁੱਲਵੰਤ ਪਾਵਾਂ,,
ਅਤੇ ਅੱਗੇ ਜਾਕੇ ਵੀ ਇਸ ਰੀਤ ਨੂੰ ਨਿਭਾਵਾਂ ,,
ਇਹੋ ਤਾਂ ਮੇਰੀ ਮਾਂ ਨੇ ਮੇਰੀ ਝੋਲੀ ਵਿੱਚ ਦਿੱਤੀਆਂ ਨੇ ਦੁਆਵਾਂ ,,
ਨੀਂ ਮਾਏ ਤੈਨੂੰ ਕਿੱਦਾਂ ਭੁੱਲ ਜਾਵਾਂ......
By Parampreer Kaur.

Comments