ਹੈ ਤੂੰ...ਹੈ ਤੂੰ (You Are Yes You Are)
By Rupinder Kaur Baz
ਜਦੋਂ ਵੀ ਮਨ ਉਦਾਸ ਹੋਵੇ,
ਜ਼ਿੰਦਗੀ ਤੋਂ ਥੋੜਾ ਨਿਰਾਸ਼ ਹੋਵੇ,
ਓਦੋਂ ਇੱਕ ਤਸੱਲੀ ਰਹਿੰਦੀ ਏ,
ਹੈ ਤੂੰ…ਹੈ ਤੂੰ।
ਜਦੋਂ ਵੀ ਜੀਅ ਪਵੇ ਰੋਣ ਮੇਰਾ,
ਤੇ ਸੋਚੇ ਦਿਲ ਹੈ ਕੌਣ ਮੇਰਾ
ਓਦੋਂ ਇੱਕ ਤਸੱਲੀ ਰਹਿੰਦੀ ਏ,
ਹੈ ਤੂੰ…ਹੈ ਤੂੰ।
ਕਿਹੜਾ ਜਾਣ ਪਿੱਛੋਂ ਮੇਰੇ ਰੋਵੇਗਾ,
ਮੈਨੂੰ ਯਾਦ ਕਰ ਕਰ ਸੋਵੇਗਾ,
ਓਦੋਂ ਇੱਕ ਤਸੱਲੀ ਰਹਿੰਦੀ ਏ,
ਹੈ ਤੂੰ…ਹੈ ਤੂੰ।
ਜਦੋਂ ਵਹੀ ਖਾਤਾ ਮੈਂ ਖੋਲੂੰਗੀ,
ਉਮਰਾਂ ਦੇ ਪੰਨੇ ਫਰੋਲੂੰਗੀ,
ਓਦੋਂ ਇੱਕ ਤਸੱਲੀ ਰਹਿੰਦੀ ਏ,
ਹੈ ਤੂੰ…ਹੈ ਤੂੰ।
ਇੱਕ ਉਮੀਦ ਕੀਹਦੇ ਗਲ਼ ਲੱਗੂਗੀ,
ਵਿੱਚ ਭੀੜ ਮੈਂ ਕੀਹਨੂੰ ਲੱਭੂਗੀ,
ਓਦੋਂ ਇੱਕ ਤਸੱਲੀ ਰਹਿੰਦੀ ਏ,
ਹੈ ਤੂੰ…ਹੈ ਤੂੰ।
ਦਿਨ ਚੜ੍ਹਦੇ ਮੇਰੀ ਕੌਣ ਸੁਣੂ,
ਨਾਂ ਵੰਨ ਸੁਵੰਨੇ ਕੌਣ ਚੁਣੂ,
ਓਦੋਂ ਇੱਕ ਤਸੱਲੀ ਰਹਿੰਦੀ ਏ,
ਹੈ ਤੂੰ…ਹੈ ਤੂੰ।
ਇੱਕ ਵੱਖਰੀ ਚਾਹਤ ਕੌਣ ਹੋਊ,
ਮੈਨੂੰ ਖੋ ਕੇ ਬਿਨ ਮੇਰੇ ਕੌਣ ਰੋਊ,
ਓਦੋਂ ਇੱਕ ਤਸੱਲੀ ਰਹਿੰਦੀ ਏ।
ਹੈ ਤੂੰ…ਹੈ ਤੂੰ।
ਹਾਂ ਤੂੰ…ਹੈ ਤੂੰ।
By Rupinder Kaur Baz

Comments