ਵਿਗੜਦੇ ਰਿਸ਼ਤੇ
Updated: Sep 20, 2022
By Harjot Kaur
ਨਦੀ ਕਿਨਾਰਾ ਸ਼ਾਮ ਸੁਹਾਨੀ
ਬਹਿ ਕੇ ਨਿੱਤ ਸੋਚਾਂ ਤੇ ਨਿੱਤ ਹੋਵੇ ਹੈਰਾਨੀ
ਹਰ ਕੋਈ ਕਰਦਾ ਹੁਣ ਮਨਮਾਨੀਆਂ
ਨਿੱਤ ਰਿਸ਼ਤੇ ਵਿਗੜਦੇ
ਨਿੱਤ ਨਵੀ ਕਹਾਣੀ
ਬਹਿ ਕੇ ਨਿੱਤ ਸੋਚਾਂ ਤੇ ਨਿੱਤ ਹੋਵੇ ਹੈਰਾਨੀ....
ਉਹ ਮਾਂ ਦੀ ਮਮਤਾ ਤੇ ਪਿਉ ਦੀ ਕੁਰਬਾਨੀ
ਬਚਪਨ ਦੀ ਮਾਸੂਮੀਅਤ ਤੇ ਭੈਣ ਭਾਈਆਂ ਦੀ ਸੈਤਾਨ
ਹੁਣ ਸਭ ਕੁੱਝ ਗਏ ਕਰਦੇ ਬੇਈਮਾਨੀ
ਰੁਲਦਾ ਇੱਜਤ ਤੇ ਰੁੱਲਦੀ ਫਿਰੇ ਜਵਾਨੀ
ਬਹਿ ਕੇ ਨਿੱਤ ਸੋਚਾਂ ਤੇ ਨਿੱਤ ਹੋਵੇ ਹੈਰਾਨੀ....
ਖੂਨ ਤਾਂ ਜਿਵੇਂ ਬਣ ਗਏ ਪਾਣੀ
ਨਾ ਕਿਸੇ ਨੂੰ ਫਰਕ ਨਾ ਹਾਨੀ
ਲੋਕ ਪਿਆਰ ਵਿਸਾਰ ਗਏ
ਵਸ ਗਈ ਚ ਬੇਈਮਾਨੀ
ਆਪਣੇ ਭੁੱਲ ਗਏ ਤੇ ਰਹਿ ਗਏ ਦੁਸ਼ਮਣ ਜਾਨੀ
ਬਹਿ ਕੇ ਨਿੱਤ ਸੋਚਾਂ ਤੇ ਨਿੱਤ ਹੋਵੇ ਹੈਰਾਨੀ....
By Harjot Kaur

Comments