ਰੱਤੀ ਭਰ (A Bit)
By Rupinder Kaur Baz
ਬੜਾ ਕੀਮਤੀ ਦੱਸਦਾ ਸੀ ਮੈਨੂੰ,
ਜਦੋਂ ਚਾਅ ਸੀ ਪਾਉਣ ਦਾ,
ਰੁੱਸੀ ਵੇਖ ਕੇ ਮੈਨੂੰ ,
ਢੰਗ ਲੱਭਦਾ ਸੀ ਮਨਾਉਣ ਦਾ,
ਅੱਜ ਰੱਤੀ ਭਰ ਵੀ ਫਰਕ,
ਪਿਆ ਨਾਮੇਰੇ ਰੋਣ ਦਾ।
ਵਾਰ ਜਿਸਮ ਨੂੰ ਆਪਣੇ ,
ਸਾਂਭ ਕੇਲੀਰਾਂ ਬੈਠੀ ਹਾਂ ,
ਪਿੱਠ ਪਿੱਛੇ ਜੋ ਖੋਭੇ,
ਸਾਂਭ ਕੇ ਤੀਰਾਂ ਬੈਠੀ ਹਾਂ,
ਕਿਹਾ ਢੋਂਗ ਓਹਨੇ ਮੇਰਾ,
ਉਸਦੇ ਤਰਲੇ ਪਾਉਣ ਦਾ।
ਅੱਜ ਰੱਤੀ ਭਰ ਵੀ ਫਰਕ,
ਪਿਆ ਨਾ ਮੇਰੇ ਰੋਣ ਦਾ।
ਲੱਖਾਂ ਵਿਚੋਂ ਇੱਕ ਸਾਂ ਕਦੇ ਜੋ,
ਕੱਖਾਂ ਵਾਂਗ ਆਮ ਹੋਈ,
ਕੱਲੀ ਦੰਦੀਆਂ ਵਿਲਕਾਂ ਕਿਉੰ,
ਓਹਦੇ ਲਈ ਬਦਨਾਮ ਹੋਈ,
ਕਿਤੇ ਜੁਰਮ ਤਾਂ ਨਹੀਂ ਕੀਤਾ,
ਸਭ ਤੋਂ ਵੱਧ ਚਾਹੁਣ ਦਾ।
ਅੱਜ ਰੱਤੀ ਭਰ ਵੀ ਫਰਕ,
ਪਿਆ ਨਾ ਮੇਰੇ ਰੋਣ ਦਾ।
ਗੁਨਾਹ ਵੀ ਓਹਨੇ ਕੀਤੇ ਤੇ ,
ਮਾਫ਼ੀ ਵੀ ਮੈਂ ਮੰਗੀ,
ਪਤਾ ਨਹੀਂ ਫ਼ਿਰ ਨਹੀਓ,
ਲੱਗੀਓਹਨੂੰ ਮੈਂ ਚੰਗੀ ,
ਹੁਣ ਨਾ ਲੱਗੇ ਫ਼ਾਇਦਾ ਕੋਈ,
ਦੁਨੀਆ ਤੇ ਜਿਊਣ ਦਾ,
ਅੱਜ ਰੱਤੀ ਭਰ ਵੀ ਫਰਕ,
ਪਿਆ ਨਾ ਮੇਰੇ ਰੋਣ ਦਾ।
ਮਰਦੀਆਂ ਮਰਦੀਆਂ ਮਰ ਗਈਆਂ,
ਸਭ ਖਾਹਿਸ਼ਾਂ ਧੁਰ ਅੰਦਰ,
ਖੰਡਰ ਬਣ ਕੇ ਰਹਿ ਗਿਆ,
ਖੁਸ਼ੀਆਂ ਦਾ ਇਹ ਮੰਦਿਰ,
ਬੱਸ ਉਦਾਸੀ ਬਚੀ ਆ ਪੱਲੇ,
ਜੋ ਕੰਮ ਕਰੇ ਹਸਾਉਣ ਦਾ,
ਅੱਜ ਰੱਤੀ ਭਰ ਵੀ ਫਰਕ,
ਪਿਆ ਨਾ ਮੇਰੇ ਰੋਣ ਦਾ।
ਉਸਨੂੰ ਮੈਨੂੰ ਖੋਣ ਦਾ।
By Rupinder Kaur Baz

Comments