ਮੈਂ ਮਸ਼ੀਨ ਨਹੀਂ ਹਾਂ
By Meet Bhinder
ਮੈਂ ਮਸ਼ੀਨ ਨਹੀ ਹਾਂ ਕਿ ਜਦ ਮੇਰੇ ਤੀਕ ਕੰਮ ਹੋਵੇ
ਮੇਰੇ ਨਾਲ ਜੁੜ ਜਾਵੋ ਅਤੇ ਕੰਮ ਕਰ ਲਵੋ
ਮੈਂ ਕੋਈ ਮਸ਼ੀਨ ਨਹੀਂ ਹਾਂ
ਕਿ ਜਦ ਕਿਸੇ ਦੂਜੇ ਮਨੁੱਖ ਦਾ ਹਿੱਸਾ ਮਿਟ ਜਾਏ
ਤਾਂ ਮੈਨੂੰ ਮਸ਼ੀਨ ਸਮਝ ਕੇ ਵਰਤ ਲਵੋ ?
ਹਾਂਜੀ...
ਮੈ ਮਸ਼ੀਨ ਨਹੀਂ ਹਾਂ
ਮੈਂ ਤਾਂ ਖ਼ੁਦ ਤੁਹਾਡੇ ਜਿਹਾ ਇਕ ਸਧਾਰਨ ਪ੍ਰਾਣੀ ਹਾਂ
ਮੇਰੀ ਵੀ ਜ਼ਿੰਦਗੀ ਵਿੱਚ ਦੁੱਖ-ਸੁੱਖ ਆਉਂਦੇ ਨੇ
ਮੇਰੀ ਵੀ ਜ਼ਿੰਦਗੀ ਰੁਕਦੀ-ਭੱਜਦੀ ਹੈ
ਮੇਰੀ ਵੀ ਜ਼ਿੰਦਗੀ ਮੇਰੇ ਤੇ ਕੂੜਾ ਕਰਕਟ ਸੁੱਟਦੀ ਰਹਿੰਦੀ ਹੈ
ਪਰ
ਮੈਂ ਮਸ਼ੀਨ ਨਹੀ ਹਾਂ
ਜੋ ਤੁਹਾਡਾ ਸਭ ਦਾ ਸੁੱਟਿਆ ਕੂੜਾ ਕਰਕਟ ਸੰਭਾਲਦਾ ਰਹਾਂ ।
ਸਗੋਂ....
ਮੈਂ ਤਾਂ ਖ਼ੁਦ ਤੁਹਾਡੇ ਜਿਹਾ ਹਾਂ ਮੇਰੇ ਦੋਸਤ,
ਜੋ ਹੱਸਣਾ ਚਾਹੁੰਦਾ
ਜੋ ਰੌਣਾ ਚਾਹੁੰਦਾ
ਨਹੀਂ ਚਾਹੁੰਦਾ ਤਾਂ... ਸਿਰਫ਼ ਅਲੱਗ ਰਹਿਣਾ
ਸਭ ਨੂੰ ਨਾਲ ਰੱਖ ਕੇ ਅੱਗੇ ਵਧਣ ਦਾ ਸੁਪਨਾ ਦੇਖਦਾ ਹੋਇਆ
ਕੁਝ ਪਲ ਲਈ ਸਾਧਾਰਨ ਪ੍ਰਾਣੀ ਮਹਿਸੂਸ ਕਰਦਾ
ਅੰਤ, ਪਤਾ ਚੱਲਦਾ ਇਹ ਤਾਂ ਇੱਕ ਸੁਪਨਾ ਹੀ ਸੀ
ਜੋ ਕਿ ਟੁੱਟ ਚੁੱਕਿਆ
ਟੁੱਟੇ ਸੁਪਨੇ ਵਾਪਿਸ ਜੋੜਨਾ ਮਸ਼ੀਨ ਦਾ ਕੰਮ ਨਹੀਂ ਹੈ
ਇਸੇ ਲਈ ਲਿਖਿਆ ਹੈ
ਮੈਂ ਕੋਈ ਮਸ਼ੀਨ ਨਹੀਂ ਹਾਂ
By Meet Bhinder

Comments