ਫੁੱਲਾਂ ਤੋਂ ਲਈ ਮਹਿਕ ਮੈਂ
By Ravinder Kaur
ਫੁੱਲਾਂ ਤੋਂ ਲਈ ਮਹਿਕ ਮੈ, ਤੇ ਸੂਰਜ ਤੋਂ ਲਿਆ ਨੂਰ ਮੈ…..
ਇਕ ਦੂਰ -ਦੁਰਾਡੇ ਵੱਸਦੇ ਪਰੀਆ ਦੇ ਦੇਸ਼ ਦੀ ਹੂਰ ਮੈਂ…..
ਮੇਰਾ ਅਕਸ ਹੈ ਰੋਸ਼ਨ ਫਿਜਾ ਜਿਹਾ,ਹਨੇਰਾ ਵੀ ਰੋਸ਼ਨ ਕਰਦਾ ਜੋ…
ਇਖ਼ਲਾਕ ਅਦੁੱਤੀ ਪਾਇਆ ਮੈਂ,ਕਾਇਨਾਤ ਦੀ ਹਾਮੀ ਭਰਦਾ ਜੋ….
ਸੁਭਾਅ ਸਾਗਰ ਦੇ ਚਲਦੇ ਨੀਰ ਜਿਹਾ, ਸ਼ਾਤ ਜਿਹੀਆ ਛੱਲਾ ਭਰਦਾ ਜੋ….
ਪੌਣਾ ਤੋ ਸਿਖਿਆ ਚੱਲਣਾ ਮੈਂ, ਕਲੀਆਂ ਤੋ ਸਿੱਖਿਆ ਗਾਉਣਾ ਮੈਂ….
ਮੈ ਦੁੱਖ ਵੀ ਦੇਖੇ ਇਨਸਾਨੀਅਤ ਦੇ, ਪਰ ਸਿੱਖਿਆ ਨਾਂ ਮੁਰਝਾਉਣਾ ਮੈਂ….
ਓਸ ਨੂਰ ਇਲਾਹੀ ਬਣਾਇਆ ਮੈਨੂੰ , ਜਾ ਓਹਦੇ ਵਿੱਚ ਸਮਾਉਣਾ ਮੈਂ…
ਫੁੱਲਾ ਤੋਂ ਲਈ ਮਹਿਕ ਮੈਂ, ਤੇ ਸੂਰਜ ਤੋਂ ਲਿਆ ਨੂਰ ਮੈਂ….
ਇੱਕ ਦੂਰ-ਦੁਰਾਡੇ ਵੱਸਦੇ ਪਰੀਆ ਦੇ ਦੇਸ਼ ਦੀ ਹੂਰ ਮੈਂ….
By Ravinder Kaur

Comments