ਪਹਿਲੀ ਵਾਰ (First time)
Updated: Dec 5, 2022
By Dharvi Kharoud
ਕੱਲ ਤੂੰ ਮੇਰੀਆਂ ਯਾਦਾਂ ਵੱਲ ਵੇਖਿਆ, ਪਹਿਲੀ ਵਾਰ।
ਉਹ ਗੱਲ ਜਿਹੜੀ ਨਾ ਮੇਰੇ ਵੱਸ ਦੀ ਸੀ,
ਨਾ ਕਦੇ ਮੇਰੇ ਬੁੱਲਾਂ ਤੇ ਆਈ,
ਉਸ ਯਾਦ ਨੂੰ ਤੂੰ ਵੇਖਿਆ, ਪਹਿਲੀ ਵਾਰ।
ਹੱਲੇ ਵੀ ਯਾਦ ਆ ਉਹ ਦਿਨ
ਚਿੱਟੀ ਕਮੀਜ਼ ਤੇ ਇਕ ਕੁਰਸੀ ਤੇ ਬੈਠਾ ਇਕ ਸ਼ਕਸ
ਜਿਵੇਂ ਕੋਈ ਸੂਰਜ ਦਾ ਪਰਚਾਵਨ ਹੋਵੇ।
ਹੱਲੇ ਵੀ ਯਾਦ ਆ ਉਹ ਦਿਨ ਜਦੋਂ ਮੈਂ ਤੇਰੇ ਵੱਲ ਵੇਖਿਆ, ਪਹਿਲੀ ਵਾਰ।
ਗੁਲਾਬੀ ਰੰਗ ਦਾ ਕੁੜਤਾ ਪਾਇਆ ਸੀ ਮੈਂ,
ਜਦੋਂ ਤੈਨੁੰ ਚੋਰੀ ਚੋਰੀ ਤੱਕਿਆ, ਪਹਿਲੀ ਵਾਰ।
ਹਰ ਸਵੇਰ ਉਥੋਂ ਲੰਘਣਾ, ਥੋੜਾ ਉਡੀਕ ਕੇ,
ਥੋੜਾ ਬੇਚੈਨ ਹੋਕੇ।
ਬੱਸ ਤੇਨੂੰ ਇੱਕ ਵਾਰੀ ਵੇਖਣ ਨੂੰ,
ਪਰ ਮੈਂ ਦਿਲ ਨੂੰ ਸਮਝਾਇਆ ਥੋੜਾ, ਪਹਿਲੀ ਵਾਰ।
ਤੇਰੇ ਹਾੱਸੇ, ਤੇਰੇ ਬੋਲ, ਤੇਰੀਆਂ ਗੱਲਾਂ,
ਮੇਰੇ ਮੱਥੇ ਦੀ ਲਕੀਰ ਬਣ ਕੇ ਹੱਸੀ, ਪਹਿਲੀ ਵਾਰ।
ਜਿਹੜੀ ਖੁਸ਼ੀ ਮਿਲਦੀ ਏਕ ਲੰਬੀ ਉਡੀਕ ਤੋਂ ਬਾਦ,
ਮੈੰਨੂੰ ਅੱਜ ਸਮਝ ਆਈ, ਪਹਿਲੀ ਵਾਰ।
ਥੋੜਾ ਹੱਸ ਕੇ ਜਦੋਂ ਵੀ ਤੂੰ ਮੇਰੇ ਵੱਲ ਵੇਖ ਲੈੰਨਾ
ਹਰ ਵਾਰੀ ਮੈਨੁੰ ਲੱਗਦਾ
ਜਿੱਦਾਂ ਮੈਂ ਮਿਲਦੀ ਹਾਂ ਰੋਜ਼ ਤੈਨੁੰ ਪਹਿਲੀ ਵਾਰ।
ਦੋਸਤ ਬਣ ਕੇ, ਫੇਰ ਦੋਸਤ ਤੋ ਥੋੜਾ ਵੱਧ ਬਣ ਕੇ
ਜਦੋਂ ਤੂੰ ਹੌਲੀ ਹੌਲੀ ਗੱਲਾਂ ਕਿੱਤੀਆਂ, ਪਹਿਲੀ ਵਾਰ
ਉਹ ਗੁਲਾਬੀ ਬੁੱਲਾਂ ਦੀ ਹਸੀ ਮੈਨੂੰ ਰਾਸ ਆ ਗਈ, ਪਹਿਲੀ ਵਾਰ।
ਮੁੰਡਿਆ, ਤੂ ਮੈਨੂੰ ਬਹੁਤ ਪਸੰਦ ਆਂ
ਓਦੋਂ ਦਾ, ਜਦੋਂ ਦਾ ਵੇਖਿਆ ਮੈਂ ਤੈਨੂੰ
ਪਹਿਲੀ ਵਾਰ।
English translation
You looked into my memories, for the first time.
That one thing that was totally out of my control,
The one I could never bring to my lips or speak out about it,
You saw that memory of mine.
I still remember the day
A person wearing a white shirt was sitting on chair far away
Looking just like a shadow of the sun.
I still remember that day.
When I saw you, for the first time.
I was wearing a pink dress,
When I stole glances at you, for the very first time.
I was hesitant whenever I took that path
To just see you, for one single time.
But I had to calm myself and my heart, for the very first time.
Your laughter, your words, your talks,
They smiled as they were those tired but fresh lines on my forehead.
That happiness that you get after a long wait,
I understood it today, for the very first time.
Whenever you smile at me,
I feel I meet you everyday, for the very first time.
You became a friend and then more than a friend.
We began talking slowly, for the first time.
I got drowned into that pink smile of yours,
For the first time.
Hey, I really really like you
Since, I met your
For the very first time.
By Dharvi Kharoud

Comments