ਦਿਲ ਟੁੱਟਦੇ ਨਹੀਂ ਸਿਰਫ ਆਸ਼ਿਕਾਂ ਦੇ
By Ravinder Kaur
ਦਿਲ ਟੁੱਟਦੇ ਨਹੀਂ ਸਿਰਫ ਆਸ਼ਿਕਾਂ ਦੇ,
ਇੱਥੇ ਜ਼ਿੰਦਗੀ ਦੇ ਮਸਲੇ ਕਈ ਹਜ਼ਾਰ ਹੁੰਦੇ,
ਜਾਣੇ ਪੀੜ ਓਹ ਵੀ ਦਿਲ ਟੁੱਟਣੇ ਦੀ, ਜਿਹਦੇ ਆਪਣੇ ਹੀ ਯਾਰ ਗੱਦਾਰ ਹੁੰਦੇ,
'ਵਿੱਚ ਚੁਰੱਸਤੇ, ਫੜ ਹੱਥ ਕਟੋਰਾ ਖੜੇ ਬਾਲ' ਨੂੰ ਪੁੱਛੀ, ਕਿੰਝ ਜ਼ਿੰਦਗੀ ਦੇ ਚਾਅ ਨੇ ਮਾਰ ਹੁੰਦੇ,
ਹਾਲ ਪੁੱਛ ਕੇ ਦੇਖੀ ਕਿਸੇ ਗਰੀਬੜੇ ਦਾ , ਜਿਹਦੇ ਕੋਲੋ ਦੋ ਟੁੱਕ ਨਾ ਰੋਟੀ ਦੇ ਸਾਰ ਹੁੰਦੇ,
ਭੈੜੇ ਨਸ਼ੇ ਦੀ ਪੁੱਤ ਜੋ ਭੇਂਟ ਚੜ ਗਏ, ਪੁੱਛਿਓ ਮਾਵਾਂ ਨੂੰ ਕਿਵੇਂ ਹੱਥੀਂ ਓਹਨਾ ਦੇ ਸੰਸਕਾਰ ਹੁੰਦੇ,
ਘਰ ਬਣਾਏ ਹੁੰਦੇ ਜਿਹਨਾਂ ਵਾਂਗ ਪੰਛੀਆਂ ਦੇ, "ਜਾਣਿਓ ਓਹਨਾ ਕੋਲੋ, ਓਹੀ ਘਰ ਨੇ ਕਿਵੇਂ ਵਿਸਾਰ ਹੁੰਦੇ",
ਧੋਖੇ ਮਿਲੇ ਨੇ ਕਈਆਂ ਨੂੰ ਜ਼ਿੰਦਗੀ ਦੀਆਂ ਕਈ ਰਾਹਾਂ ਤੇ, ਧੋਖੇ ਵਿੱਚ ਨਾ ਸਿਰਫ ਪਿਆਰ ਹੁੰਦੇ,
ਮਨਸਮਝਜਾਭੋਲਿਆਪੰਛੀਆਂਵੇ, ਡਾਢੇਜ਼ੁਲਮਨੇਵਿੱਚਸੰਸਾਰਹੁੰਦੇ....
By Ravinder Kaur

Comments