ਤਸਵੀਰ ਨਾਲ ਮੁਖ਼ਾਤਿਬ
By Gurnam
ਕੱਲ ਰਾਤ ਮੈ ਮਾਂ ਨੂੰ ਵੇਖਿਆ, ਤਸਵੀਰ ਨਾ ਗੱਲਾਂ ਕਰਦੇ,
ਮੇਰੇ ਬਾਰੇ ਪਈ ਸੀ ਦੱਸਦੀ, ਨੈਣਾਂ ਵਿਚ ਹੰਝੂ ਭਰਕੇ,
ਕਹਿੰਦੀ ਸੁਣੀ ਮੈ ਸੁਣਦੇ ਜੱਗੀ ਜੱਗਾ ਹੋ ਗਿਆ ਏ,
ਲਾਣੇਦਾਰਾ ਪੁੱਤ ਤੇਰਾ ਹੁਣ ਵੱਡਾ ਹੋ ਗਿਆ ਏ!
ਕੁੜਤੇ ਚਾਦਰੇ ਵਿਚ ਤੌਰ ਓ ਤੇਰੀ ਤੁਰਦਾ ਏ,
ਤੇਰਾ ਮੜਾਸਾ ਪੈਂਦਾ ਬੁੱਲਟ ਤੋਂ ਜਦੋਂ ਉਤਰਦਾ ਏ,
ਜੁੱਤੀ ਤੇਰੀ ਪੁੱਤ ਤੇਰੇ ਦੇ ਪੂਰੀ ਆਉਂਦੀ ਏ,
ਡਾਂਗ ਹੱਥ ਵਿਚ ਲੰਡੂਆਂ ਦਾ ਸਿਰ ਘੁਰੀ ਆਉਂਦੀ ਏ!
ਕਾਲੇਜ ਦੇ ਵਿਚ ਟੋਪ ਕਰ ਲਿਆ ਤੇਰੇ ਕਾਕੇ ਨੇ,
ਦੰਦਾਂ ਹੇਠਾਂ ਜੀਭ ਦਬੋਚੀ ਸਾਰੇ ਇਲਾਕੇ ਨੇ,
ਵਿਚ ਸ਼ਰੀਕਾ ਏਕੋ ਬੱਸ ਸਕਸੇਸ ਦੇ ਚਰਚੇ ਨੇ,
ਕਿਵੇਂ ਚੱਕ ਲਏ ਕੱਲੀ ਮਾਂ ਨੇ ਏਨੇ ਖਰਚੇ ਨੇ!
ਓਹਨੀ ਹੀ ਇਟ ਪੱਕਦੀ ਜਿਨ੍ਹਾਂ ਖਾਦਾ ਸੇਕਾ ਏ,
ਰੱਬ ਵੀ ਛਤਰੀ ਤਾਣ ਮੇਹਰ ਦੀ ਮਾਂ ਵਿਚ ਬੈਠਾ ਏ,
ਹੰਝੂ ਰੁੜ ਰੁੜ ਸ਼ੀਸ਼ੇ ਦੇ ਸਾਰਾ ਪਿੱਛੇ ਪੇ ਗਿਆ ਏ,
ਤਸਵੀਰ ਗਲ਼ ਗਈ ਸਾਰੀ ਕੱਲਾ ਫਰੇਮ ਹੀ ਰਹਿ ਗਿਆ ਏ!
ਗਾਮੇ ਦਾ ਇਕ ਇਕ ਬੋਲ ਸਦਾ ਹੀ ਸੱਚਾ ਹੁੰਦਾ ਏ,
ਬਿਨਾ ਬਾਪ ਦੇ ਕਿ ਤੀਵੀ ਕਿ ਬੱਚਾ ਹੁੰਦਾ ਏ!
ਰੱਬ ਦਿਆ ਲਿਖਤਾਂ ਅੱਗੇ ਸਾਡਾ ਕੀ ਸਵਾਲ ਹੋਵੇ,
ਤੱਤੀ ਵਾਅ ਨਾ ਲਗਦੀ ਜੀਦੇ ਡਾਢਾ ਨਾਲ ਹੋਵੇ!
By Gurnam

Comments