ਚੈਨ ਵਾਲੀ ਰਾਤ।
Updated: Jul 30, 2025
By Kirandeep Kaur
ਚੈਨ ਵਾਲੀ ਰਾਤ।
ਖੁੱਲ੍ਹੇ ਵਿਹੜੇ ਦਿਲਾਂ ਦੇ ਵਾਂਗੂੰ,
ਸਾਂਝੇ ਦੁੱਖ ਸੁੱਖ ਤੇ ਸਾਰੀਆਂ ਖੁਸ਼ੀਆਂ,
ਲੰਬੀ ਲਾਈਨ ਮੰਜਿਆਂ ਦੀ,
ਖੁੱਲ੍ਹਾ ਆਸਮਾਨ ਤੇ ਉਹ ਟਿਮਟਿਮਾਉਂਦੇ ਤਾਰੇ,
ਹਾਸੇ -ਠੱਠੇ ਤੇ ਮੌਜ – ਮਸਤੀਆਂ,
ਚੌਂਕੇ ਅੱਗੇ ਸਭ ਚਾਚੀਆਂ ਤਾਈਆਂ ਮਾਵਾਂ ਇੱਕਠੀਆਂ,
ਸਭ ਨੇ ਰਲ਼ ਕੇ ਬਹਿ ਕੇ ਖਾਣੀ ਰੋਟੀ ,
ਤੇ ਓ ਚਲਦੀਆਂ ਮੋਹੱਬਤਾਂ ਭਰੀਆਂ ਹਵਾਵਾਂ ਮਿੱਠੀਆਂ,
ਛੋਟਿਆਂ ਨੂੰ ਖੇਡਦਿਆਂ ਤੇ ਵੱਡਿਆਂ ਨੂੰ ਗੱਲਾਂ ਕਰਦਿਆਂ ਓ ਅੱਧੀ ਰਾਤ ਹੋ ਜਾਣੀ,
ਤੇ ਓਹ ਹੁੰਦੀ ਸੀ ਸਵਰਗਾਂ ਵਰਗੀ ,
ਸਕੂਨ ਭਰਪੂਰ ਅਸਲ ਚੈਨ ਵਾਲੀ ਰਾਤ,
ਮੈਂ ਲੱਭ ਰਹੀ ਅੱਜ ਵੀ ਓਹ ਰਾਤ,
ਪਰ ਓਹ ਵੰਡਾਂ, ਨਫਰਤਾਂ ਤੇ ਚਾਰ ਦੀਵਾਰੀ ਦੇ ਹਨੇਰਿਆਂ ਚ ਕਿਤੇ ਗੁੰਮ ਹੀ ਹੋ ਗਈ ਹੈ........... ਜੋ ਲੱਭਣ ਤੇ ਵੀ ਕਿਤੇ ਦੂਰ ਦੂਰ ਤਕ ਲੱਭ ਨਹੀਂ ਰਹੀ।
By Kirandeep Kaur

Comments