ਇਨਸਾਨੀ ਫ਼ਰਜ਼
By Gurnam
ਗਰੂਰ ਦਾ ਠੂਠਾ ਤੇ ਫਰਜ਼ਾਂ ਦੀ ਟੋਪੀ,
ਮਨ ਵਿਛਾ ਕੇ ਭੁੰਜੇ ਮਸਲਾ ਕਰਨਾ,
ਦੁਨੀਆ ਤੋ ਅਫਸੁਰਦਾ ਰਹਿਣਾ,
ਆਪਣੇ ਅੰਦਰ ਧੁੰਮ ਧੜਲਾ ਕਰਨਾ,
ਜਿਹਨੋਂ ਵੱਡਾ ਦੁਸ਼ਮਣ ਨਾ ਕੋਈ,
ਇਹਨੂੰ ਫੁਸਲਾ ਕੇ ਝੱਲਾ ਕਰਨਾ,
ਜਿਵੇਂ ਸਾਹ ਮਿਲੇ ਨੇ ਕੱਲੇ ਕੱਲੇ,
ਸ਼ੁਕਰ ਵੀ ਕੱਲਾ ਕੱਲਾ ਕਰਨਾ,
ਜੈ ਕੋਈ ਰਹਿੰਦੀ ਗ੍ਰਿਹਸਥੀ ਰਹਿ ਜਾਵੇ,
ਨਮਾਜ਼ ਲਈ ਹੱਥ ਪੱਲਾ ਕਰਨਾ,
ਖ਼ੁਦ ਲਈ ਬੱਸ ਗੁਜ਼ਾਰਾ ਰੱਖਣਾ,
ਦਰ ਆਏ ਅੱਗੇ ਗੱਲਾ ਕਰਨਾ,
ਗਾਮੇ ਨਾ ਕਰ ਅੱਖਾਂ ਤੇ ਕੰਨਾਂ ਦੀ ਗੱਲ,
ਬੱਸ ਮੂੰਹੋਂ ਅੱਲਾ ਅੱਲਾ ਕਰਨਾ!
By Gurnam

Comments