ਇੱਕ ਰਾਹੀ ਜਦ ਤੁਰਿਆ ਜ਼ਿੰਦਗੀ ਦੀ ਰਾਹ ਉੱਤੇ
By Ravinder Kaur
ਇੱਕ ਰਾਹੀ ਜਦ ਤੁਰਿਆ ਜ਼ਿੰਦਗੀ ਦੀ ਰਾਹ ਉੱਤੇ... ਕੁਝ ਵੀ ਨਾਂ ਕੋਲ ਸੀ, ਫਿਰ ਵੀ ਅਡੋਲ ਸੀ, ਖੌਰੇ, ਬਹੁਤ ਸਮਝਦਾਰ ਸੀ ਜਾਂ ਬਹੁਤ ਅਣਭੋਲ ਸੀ... ਮੁਸ਼ਕਿਲਾਂ ਹਜ਼ਾਰਾਂ ਸੀ, ਪਰ ਇੱਕ ਆਸ ਕੋਲ ਸੀ... ਇੱਕ ਰਾਹੀ ਜਦ ਤੁਰਿਆ ਜ਼ਿੰਦਗੀ ਦੀ ਰਾਹ ਉੱਤੇ... ਤੁਰਿਆ ਸੀ ਸਫ਼ਰ ਲਈ ਤਾਂ ਸੁਪਨਿਆਂ ਦਾ ਸੰਸਾਰ ਸੀ, ਮੁਸ਼ਕਿਲਾਂ ਤੋਂ ਬੇਖੌਫ ਤੇ ਚਾਂਹ ਬੇਸ਼ੁਮਾਰ ਸੀ... ਇੰਝ ਸੀ ਓਹਨੂੰ ਜਾਪਦਾ ਜਿਵੇਂ ਕੁਦਰਤ ਓਹਦੇ ਨਾਲ ਸੀ...
ਨਾਂ ਮਨ ਚ ਕੋਈ ਉਲਝਣ ਤੇ ਨਾਂ ਹੀ ਕੋਈ ਸਵਾਲ ਸੀ... ਮੰਜ਼ਿਲ ਨਾਂਅ ਦਾ ਇੱਕ ਹੀ ਲਫ਼ਜ਼ ਸੀ ਉਸਦੀ ਜ਼ੁਬਾਂ ਉੱਤੇ... ਇੱਕ ਰਾਹੀ ਜਦ ਤੁਰਿਆ ਜ਼ਿੰਦਗੀ ਦੀ ਰਾਹ ਉੱਤੇ... ਫਿਰ ਧਰਤੀ ਸੀ ਪੁੱਛਣ ਲੱਗੀ ਹੱਸਦੇ ਹੋਏ ਆਸਮਾਂ ਤੋਂ, "ਸਭ ਨੂੰ ਛੱਡ ਇਹ ਤੁਰਿਆ ਏ ਕਿਸ ਰਾਹ ਉੱਤੇ"... ਆਸਮਾਂ ਫਿਰ ਹੱਸਿਆ ਤੇ ਬੋਲਿਆ," ਜਜਬੇ ਤੋਂ ਇੰਝ ਜਾਪਦਾ ਜਿਵੇਂ ਰਸਤਾ ਬਣਾਉਣ ਚੱਲਿਆ ਸਾਗਰਾਂ ਦੀ ਸਤਹ ਉੱਤੇ... ਇੱਕ ਰਾਹੀ ਜਦ ਤੁਰਿਆ ਜ਼ਿੰਦਗੀ ਦੀ ਰਾਹ ਉੱਤੇ... ਕਲੀਆਂ ਬਾਗ਼ ਦੀਆਂ ਸੀ ਮੁਸਕਰਾਉਂਦੀਆਂ ... ਤਿੱਤਲੀਆਂ ਵੀ ਲੱਗਦਾ ਸੀ ਗੀਤ ਗਾਉਂਦੀਆਂ... ਕਣ-ਕਣ ਵਿੱਚੋ ਕੋਈ ਖੁਸ਼ਬੂ ਸੀ ਆਂਵਦੀ... ਚੰਦ ਦੀ ਚਾਨਣੀ ਸੀ ਚੁਫੇਰਾ ਮਹਿਕਾਂਵਦੀ... ਸ਼ਾਂਤ ਜਿਹੀ ਫਿਜ਼ਾ ਸੀ ਤਾਰਿਆਂ ਨਾਲ ਬਾਤ ਪਾਂਵਦੀ... ਖੁਦਾ ਵੀ ਜਿਵੇਂ ਨਿਹਾਲ ਸੀ ਉਸ ਨਿਮਾਣੀ ਰੂਹ ਉੱਤੇ... ਇੱਕ ਰਾਹੀ ਜਦ ਤੁਰਿਆ ਜ਼ਿੰਦਗੀ ਦੀ ਰਾਹ ਉੱਤੇ... ਇੱਕ ਰਾਹੀ ਜਦ ਤੁਰਿਆ ਜ਼ਿੰਦਗੀ ਦੀ ਰਾਹ ਉੱਤੇ... I don't exactl
By Ravinder Kaur

Comments