You Me
By Navjot Kaur
ਤੂੰ ਮੈਨੂੰ ਕਵੀ ਬਣ ਕੇ ਮਿਲ,
ਮੈਂ ਤੈਨੂੰ ਕਵਿਤਾ ਬਣ ਕੇ ਮਿਲਾਂਗੀ।
ਤੂੰ ਮੈਨੂੰ ਸਾ਼ਹਿਰ ਬਣ ਕੇ ਮਿਲ,
ਮੈਂ ਤੈਨੂੰ ਗ਼ਜ਼ਲ ਬਣ ਕੇ ਮਿਲਾਂਗੀ।
ਤੂੰ ਮੈਨੂੰ ਗਲਤੀ ਬਣ ਕੇ ਮਿਲ,
ਮੈਂ ਤੈਨੂੰ ਮੁਆਫ਼ੀ ਬਣ ਕੇ ਮਿਲਾਂਗੀ।
ਤੂੰ ਮੈਨੂੰ ਪੱਤਾ ਬਣ ਕੇ ਮਿਲ,
ਮੈਂ ਤੈਨੂੰ ਟਹਿਣੀ ਬਣ ਕੇ ਮਿਲਾਂਗੀ।
ਤੂੰ ਮੈਨੂੰ ਰਾਹੀਂ ਬਣ ਕੇ ਮਿਲ,
ਮੈਂ ਤੈਨੂੰ ਮੰਜਿਲ ਬਣ ਕੇ ਮਿਲਾਂਗੀ।
ਤੂੰ ਮੈਨੂੰ ਕੰਡਾ ਬਣ ਕੇ ਮਿਲ,
ਮੈਂ ਤੈਨੂੰ ਫੁੱਲ ਬਣ ਕੇ ਮਿਲਾਂਗੀ।
ਤੂੰ ਮੈਨੂੰ ਬੇੜੀ ਬਣ ਕੇ ਮਿਲ,
ਮੈਂ ਤੈਨੂੰ ਮਲਾਹ ਬਣ ਕੇ ਮਿਲਾਂਗੀ।
ਤੂੰ ਮੈਨੂੰ ਬੂੰਦ ਬਣ ਕੇ ਮਿਲ,
ਮੈਂ ਤੈਨੂੰ ਸਮੁੰਦਰ ਬਣ ਕੇ ਮਿਲਾਂਗੀ।
ਤੂੰ ਮੈਨੂੰ ਸੂਰਜ ਬਣ ਕੇ ਮਿਲ,
ਮੈਂ ਤੈਨੂੰ ਰੌਸ਼ਨੀ ਬਣ ਕੇ ਮਿਲਾਂਗੀ।
ਤੂੰ ਮੈਨੂੰ ਇਬਾਦਤ ਬਣ ਕੇ ਮਿਲ,
ਮੈਂ ਤੈਨੂੰ ਰੱਬ ਬਣ ਕੇ ਮਿਲਾਂਗੀ।
ਤੂੰ ਮੈਨੂੰ ਹਨੇਰਾ ਬਣ ਕੇ ਮਿਲ,
ਮੈਂ ਤੈਨੂੰ ਚਾਨਣ ਬਣ ਕੇ ਮਿਲਾਂਗੀ।
ਤੂੰ ਮੈਨੂੰ ਬੱਦਲ ਬਣ ਕੇ ਮਿਲ,
ਮੈਂ ਤੈਨੂੰ ਮੀਂਹ ਬਣ ਕੇ ਮਿਲਾਂਗੀ।
ਤੂੰ ਮੈਨੂੰ ਹਿੰਮਤ ਬਣ ਕੇ ਮਿਲ,
ਮੈਂ ਤੈਨੂੰ ਜਨੂੰਨ ਬਣ ਕੇ ਮਿਲਾਂਗੀ।
ਤੂੰ ਮੈਨੂੰ ਚਿੰਗਾਰੀ ਬਣ ਕੇ ਮਿਲ,
ਮੈਂ ਤੈਨੂੰ ਅੱਗ ਬਣ ਕੇ ਮਿਲਾਂਗੀ।
ਤੂੰ ਮੈਨੂੰ ਅਹਿਸਾਸ ਬਣ ਕੇ ਮਿਲ,
ਮੈਂ ਤੈਨੂੰ ਜਜ਼ਬਾਤ ਬਣ ਕੇ ਮਿਲਾਂਗੀ।
ਤੂੰ ਮੈਨੂੰ ਕਲਮ ਬਣ ਕੇ ਮਿਲ,
ਮੈਂ ਤੈਨੂੰ ਕਹਾਣੀ ਬਣ ਕੇ ਮਿਲਾਂਗੀ।
ਤੂੰ ਮੈਨੂੰ ਪਾਠਕ ਬਣ ਕੇ ਮਿਲ,
ਮੈਂ ਤੈਨੂੰ ਨਾਵਲ ਬਣ ਕੇ ਮਿਲਾਂਗੀ।
ਤੂੰ ਮੈਨੂੰ ਪਾਤਰ ਬਣ ਕੇ ਮਿਲ,
ਮੈਂ ਤੈਨੂੰ ਨਾਟਕ ਬਣ ਕੇ ਮਿਲਾਂਗੀ।
ਤੂੰ ਮੈਨੂੰ ਖੋਟਾ ਬਣ ਕੇ ਮਿਲ,
ਮੈਂ ਤੈਨੂੰ ਖ਼ਰੀ ਬਣ ਕੇ ਮਿਲਾਂਗੀ।
ਤੂੰ ਮੈਨੂੰ ਤਾਰਾ ਬਣ ਕੇ ਮਿਲ,
ਮੈਂ ਤੈਨੂੰ ਬ੍ਰਹਿਮੰਡ ਬਣ ਕੇ ਮਿਲਾਂਗੀ।
ਤੂੰ ਮੈਨੂੰ ਰੇਤ ਬਣ ਕੇ ਮਿਲ,
ਮੈਂ ਤੈਨੂੰ ਮੁੱਠੀ ਬਣ ਕੇ ਮਿਲਾਂਗੀ।
ਤੂੰ ਮੈਨੂੰ ਕੈਨਵਸ ਬਣ ਕੇ ਮਿਲ,
ਮੈਂ ਤੈਨੂੰ ਤਸਵੀਰ ਬਣ ਕੇ ਮਿਲਾਂਗੀ।
ਤੂੰ ਮੈਨੂੰ ਕਾਗਜ ਬਣ ਕੇ ਮਿਲ,
ਮੈਂ ਤੈਨੂੰ ਕਿਤਾਬ ਬਣ ਕੇ ਮਿਲਾਂਗੀ।
ਤੂੰ ਮੈਨੂੰ ਅਣਜਾਣ ਬਣ ਕੇ ਮਿਲ,
ਮੈਂ ਤੈਨੂੰ ਪਛਾਣ ਬਣ ਕੇ ਮਿਲਾਂਗੀ।
ਮੁੱਕਦੀ ਗੱਲ ਤੂੰ ਮੈਨੂੰ ਚਾਹੇ ਕੱਖ ਬਣ ਕੇ ਮਿਲ,
ਮੈਂ ਤੈਨੂੰ ਹਮੇਸ਼ਾ ਲੱਖ ਬਣ ਕੇ ਮਿਲਾਂਗੀ।।
You meet me as a poet,
I will meet you as a poem.
You meet me as Sahir,
I will meet you as a ghazal.
You found me to be a mistake,
I will meet you as an apology.
You meet me as a leaf,
I will meet you as a branch.
You become through me,
I will meet you as Manjil.
You meet me as a thorn,
I will meet you as a flower.
You meet me as a boat,
I will meet you as a sailor.
You meet me as a drop,
I will meet you as an ocean.
You meet me as the sun,
I will meet you as light.
You meet me as worship,
I will meet you as God.
You meet me as darkness,
I will meet you as light.
You meet me as a cloud,
I will meet you as rain.
You meet me with courage,
I will meet you as a passion.
You meet me as a spark,
I will meet you as fire.
You meet me as a feeling,
I will meet you as an emotion.
You meet me as a pen,
I will meet you as a story.
You meet me as a reader,
I will meet you as a novel.
You meet me as a character,
I will meet you as a drama.
You meet me as a liar,
I will meet you as a truth.
You meet me as a star,
I will meet you as a universe.
You meet me as sand,
I will meet you as a fist.
You meet me as a canvas,
I will meet you as a picture.
You meet me as paper,
I will meet you as a book.
You meet me as a stranger,
I will meet you as an identity.
The main thing is you can meet me as a zero
I will always meet you as a million.
By Navjot Kaur

Comments