These Women,Mr.
By Navjot Kaur
ਕਦੀ ਮੋਮ ਦੀਆਂ ਮੂਰਤਾਂ 'ਤੇ ਕਦੀ ਪੱਥਰ ਬਣ ਜਾਂਦੀਆਂ ਨੇ, ਇਹ ਔਰਤਾਂ ਨੇ ਜਨਾਬ,
ਇਹਨਾਂ ਬਿਨ੍ਹਾਂ ਘਰਾਂ ਦੀਆਂ ਬਰੂਹਾਂ ਵੀ ਸਥਰ ਬਣ ਜਾਂਦੀਆਂ ਨੇ।
ਕਦੀ ਕਲੀ ਬਣ ਪੁੰਗਰਦੀਆਂ 'ਤੇ ਕਦੀ ਸੁੱਕੇ ਪੱਤਰ ਬਣ ਜਾਂਦੀਆਂ ਨੇ,
ਇਹ ਔਰਤਾਂ ਨੇ ਜਨਾਬ,
ਇਹਨਾਂ ਬਿਨ੍ਹਾਂ ਕਰੂੰਬਲਾਂ ਵੀ ਭਖੜ੍ਹ ਬਣ ਜਾਂਦੀਆ ਨੇ।
ਕਦੀ ਫੁੱਲ ਬਣ ਮਹਿਕਦੀਆਂ 'ਤੇ ਕਦੀ ਸੂਲ ਬਣ ਜਾਂਦੀਆਂ ਨੇ ਇਹ ਔਰਤਾਂ ਨੇ ਜਨਾਬ,
ਇਹਨਾਂ ਬਿਨਾਂ ਝਰੀਟਾਂ ਵੀ ਨਾਸੂਰ ਬਣ ਜਾਂਦੀਆਂ ਨੇ।
ਕਦੀ ਪਿਆਰ ਬਣ ਜਾਂਦੀਆਂ 'ਤੇ ਕਦੀ ਪਤ ਬਣ ਜਾਂਦੀਆਂ ਨੇ,
ਇਹ ਔਰਤਾਂ ਨੇ ਜਨਾਬ,
ਇਨ੍ਹਾਂ ਬਿਨ੍ਹਾਂ ਬਹਾਰਾਂ ਵੀ ਪਤਝੜ ਬਣ ਜਾਂਦੀਆਂ ਨੇ।
ਕਦੀ ਪੱਧਰੀਆਂ ਰਾਹਾਂ 'ਤੇ ਕਈ ਦਲਦਲ ਬਣ ਜਾਂਦੀਆਂ ਨੇ,
ਇਹ ਔਰਤਾਂ ਨੇ ਜਨਾਬ
ਇਨਾਂ ਬਿਨਾਂ ਮੰਜ਼ਿਲਾਂ ਵੀ ਭਟਕਣ ਬਣ ਜਾਂਦੀਆਂ ਨੇ।
Sometimes the wax figures turn into stones,
these women ,Mr.
Without these, the spirits of the houses also become stable.
Sometimes they become buds and sometimes they become dry leaves.
these women, Mr.
Without these, even the crumbles become crumbly.
Sometimes they become fragrant flowers and sometimes they become thorns,
these women sir,
Without these, the wrinkles also become canker sores.
Sometimes they become love, sometimes they become pride holder.
These women,Mr.
Without these, even spring becomes autumn.
Sometimes they become level roads, sometimes they become swamps are ,
These women,Mr
Without these, even the destinations become wanderings.
By Navjot Kaur

Comments