Ki Pyaar Ehnu Hi Kehnde Ne?
By Pratiksha Singh
ਵੱਡਿਆ ਤੋਂ ਮੈ ਸੁਣਦਾ ਆਇਆ
ਇਕ ਅਹਿਸਾਸ ਹੁੰਦਾ ਹੈ ਖ਼ਾਸ ਜੇਹਾ
ਜਦੋਂ ਰੱਬ ਤੋਂ ਪਹਿਲਾ ਓਹਦਾ ਨਾਮ ਆਵੇ
ਜਦੋਂ ਲੱਗੇ ਕੋਈ ਯਾਰ ਜੇਹਾ
ਹੁਣ ਕੀ ਦਸਾ ਤੈਨੂੰ ਹਾਲ ਮੈ ਅਪਨਾ
ਇਹ ਸਾਰੇ ਹੀ ਲੱਛਣ ਦਿੱਸਦੇ ਨੇ
ਮੈ ਰੋਜ਼ ਪੁੱਛਦਾ ਦਿਲ ਅਪਣੇ ਤੋਂ
ਕੀ ਪਿਆਰ ਇਹਨੂੰ ਹੀ ਕਹਿੰਦੇ ਨੇ?
ਭੁਲੇਖਿਆਂ ਦੀ ਤਾਂ ਗੱਲ ਹੀ ਕਿ
ਹਰ ਪਾਸੇ ਤੂੰ ਹੀ ਦਿੱਸਿਆ ਕਰੇ
ਮੈ ਕਿਸੀ ਹੋਰ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ
ਪਰ ਬੁੱਲੀਆਂ ਚੋ ਨਾਮ ਤੇਰਾ ਹੀ ਨਿਕਲਾ ਕਰੇ
ਸੁੰਨ ਸੁੰਨ ਸਾਰੇ ਹੱਸ ਕੇ ਹੁਣ
ਮੈਨੂੰ ਹੀ ਛੇੜਦੇ ਰਹਿੰਦੇ ਨੇ
ਮੈ ਰੋਜ਼ ਪੁੱਛਦਾ ਦਿਲ ਅਪਣੇ ਤੋਂ
ਕੀ ਪਿਆਰ ਇਹਨੂੰ ਹੀ ਕਹਿੰਦੇ ਨੇ?
ਓਹਦੋਂ ਘੱਟ ਲੱਗੇ ਮੈਨੂੰ ਟਾਈਮ ਘੜੀ ਦਾ
ਜਦੋਂ ਨਾਲ ਤੇਰੇ ਮੈ ਖੜ ਜਾਵਾਂ
ਕਿਸੇ ਹੋਰ ਨਾਲ ਤੈਨੂੰ ਵੇਖ ਕੇ ਨੂੰ
ਇਕ ਪਲ ਵਿਚ ਹਜ਼ਾਰ ਮੌਤ ਮੈ ਮਰ ਜਾਵਾਂ
ਵੱਖਰੇ ਇਹ ਅਹਿਸਾਸ ਕਿੰਵੇਂ ਬੱਸ ਤੇਰੇ ਲਈ ਹੀ ਹੁੰਦੇ ਨੇ
ਮੈ ਰੋਜ਼ ਪੁੱਛਦਾ ਦਿਲ ਅਪਣੇ ਤੋਂ
ਕੀ ਪਿਆਰ ਇਹਨੂੰ ਹੀ ਕਹਿੰਦੇ ਨੇ?
ਬੋਹੋਤੇ ਅਰਮਾਨ ਨੀ ਮੇਰੇ
ਬੱਸ ਪਿਆਰ ਤੇਰੇ ਦਾ ਸੁਵਾਦ ਚਉਣਾ
ਜਦੋਂ ਵੀ ਅੱਖਾਂ ਬੰਦ ਹੋਵੇ ਮੈ ਹੱਥਾਂ ਵਿਚ ਤੇਰਾ ਹੱਥ ਚਉਣਾ
ਜਦੋਂ ਸੋਚਾਂ ਮੈ ਇਸ਼ਕ਼ ਬਾਰੇ ਮੈਨੂੰ ਖ਼ਵਾਬ ਤੇਰੇ ਹੀ ਦਿੱਸਦੇ ਨੇ
ਮੈ ਰੋਜ਼ ਪੁੱਛਦਾ ਦਿਲ ਅਪਣੇ ਤੋਂ
ਕੀ ਪਿਆਰ ਇਹਨੂੰ ਹੀ ਕਹਿੰਦੇ ਨੇ?
By Pratiksha Singh

Comments