top of page

Ik Kahani

Apr 26, 2023
1 min read

By Anmol Hans


ਮੈਂ ਗੱਲ ਕਰਦਾ ਉਨ੍ਹਾਂ ਖੁਆਬਾਂ ਦੀ,

ਜੋ ਨਾਲ ਤੇਰੇ ਮੈਂ ਵੇਖੇ ਨੇ।

ਮੈਂ ਗੱਲ ਕਰਦਾ ਉਨ੍ਹਾਂ ਜਵਾਬਾਂ ਦੀ,

ਜੋ ਤੇਰੇ ਕੋਲੋਂ ਮੈਂ ਉਡੀਕੇ ਨੇ।

ਨਾ ਸ਼ੁਰੂ ਗੱਲ ਹੋਈ,

ਨਾ ਤੇਰੇ ਵੱਲ ਹੋਈ,

ਕੁੱਝ ਇਹੋ ਜਿਹਾ ਈ ਦਸਤੂਰ ਹੋਇਆ।

ਨਾ ਫ਼ੇਰ ਅਸੀਂ ਮੁੜੇ,

ਨਾ ਹਾਲਾਤ ਜੁੜੇ,

ਤੇ ਫ਼ੇਰ ਮੇਰਾ ਯਾਰ ਮੈਥੋਂ ਦੂਰ ਹੋਇਆ।



ਮੈਂ ਉਡੀਕਾਂ ਉਸਨੂੰ,

ਮੈਨੂੰ ਸਮਝਣ ਲਈ,

ਖੌਰੇ ਕਿਹੜਾ ਝਾਕਾ ਮੈਨੂੰ ਰੋਕ ਰਿਹਾ।

ਕਿਉਂ ਅਸੀਂ ਦੁਬਾਰਾ ਮਿਲੇ ਨਹੀਂ,

ਸ਼ਾਇਦ ਉਹਨੂੰ ਮਿਲਣ ਦਾ ਨਾ ਸ਼ੌਂਕ ਰਿਹਾ।

ਮੈਂ ਰੋਕ ਰਿਹਾ ਖੁਦ ਦੇ ਹੰਝੂਆਂ ਨੂੰ,

ਜੋ ਉਹਦੇ ਲਈ ਅੱਖਾਂ ' ਚ ਆਉਂਦੇ ਨੇ।

ਗਵਾਹੀ ਭਰਦੇ ਨੇ ਉਹਦੀ ਮੌਜੂਦਗੀ ਤੇ,

ਬੀਤੀਆਂ ਯਾਦਾਂ ਨੂੰ ਵਾਪਸ ਲਿਆਉਂਦੇ ਨੇ।

ਫਰਕ ਤੇ ਪੈਂਦਾ ਏ ਉਸਦੇ ਨਾ ਹੋਣ ਤੇ ਵੀ,

ਪਰ ਖੁਦ ਨੂੰ ਠੀਕ ਦਿਖਾਉਂਦਾ ਹਾਂ।

ਉਹ ਆਵੇ ਜਾਂ ਨਾ, ਮੈਨੂੰ ਪਤਾ ਨਹੀਂ,

ਪਰ ਹੋਰਾਂ ਸਾਹਮਣੇ ਅੱਜ ਵੀ ਆਪਣੀ ਉਡੀਕ ਨੂੰ ,

ਮੈਂ ਬੱਚਿਆਂ ਵਾਂਗ ਲੁਕਾਉਂਦਾ ਹਾਂ।

ਮੈਂ ਅੱਜ ਵੀ ਉਹਦੀ ਉਡੀਕ ' ਚ,

ਆਪਣੇ ਹੰਝੂ ਛੁਪਾਉਂਦਾ ਹਾਂ ।


By Anmol Hans




Recent Posts

See All
Mirrored Truth

By Rufaida Manzoor I stood beside the silent lake, With eyes that felt no urge to break. My hair fell low in shadows deep, The waters...

 
 
 
My Antidote

By Anveeksha Reddy You fill my books with your ink, seeping into the pages bright and brilliant The words etched into the cracks of it,...

 
 
 
Avarice

By Anveeksha Reddy You tear my skin and pick on my bones I label it as gluttony for you Churning and shattering the remains of my...

 
 
 

Comments

Rated 0 out of 5 stars.
No ratings yet

Add a rating
bottom of page