Dil Pasand Eh
By Anmol Hans
ਕੰਮ ਚ ਥੋੜੀ ਢਿੱਲ ਪਸੰਦ ਏ
ਖ਼ਿਆਲਾਂ ਦੀ ਕੁੱਝ ਹਿੱਲ ਪਸੰਦ ਏ
ਓਹ ਕਹਿੰਦਾ ਏ ਕਿ ਮੈਂ ਦੁਨੀਆ ਦੇ ਰੰਗ ਨੇ ਵੇਖੇ,
ਪਰ ਮੈਨੂੰ ਤਾਂ ਵੀ ਤੇਰਾ ਦਿਲ ਪਸੰਦ ਏ।
ਨਾ ਮਿਲਣ ਨਜ਼ਰਾਂ ਸਾਹਵੇਂ ਹੁੰਦਿਆਂ ਦੀ,
ਸਾਨੂੰ ਦੋਹਾਂ ਨੂੰ ਸਾਡੀ ਇਹ ਮੁਸ਼ਕਿਲ ਪਸੰਦ ਏ।
ਓਹ ਨਹੀਂ ਮੰਨਦਾ ਕੋਈ ਮੁਹੱਬਤ ਦੇ ਮੋਲ,
ਉਂਜ ਦੋਹਾਂ ਇਕੱਠਿਆਂ ਦੇ ਬੈਠਿਆਂ ਦਾ ਓਹਨੂੰ ਬਿੱਲ ਪਸੰਦ ਏ।
ਪਰਵਾਹ ਉਹਨੂੰ ਮੇਰੀ ਮੇਰੇ ਖੁਦ ਤੋਂ ਜ਼ਿਆਦਾ,
ਪਰ ਬਾਕੀਆਂ ਤੋਂ ਓਹਨੂੰ ਥੋੜੀ ਮੇਰੀ ਵਿਰਲ ਪਸੰਦ ਏ।
ਓਹ ਕਹਿੰਦਾ ਏ ਕਿ ਮੈਂ ਦੁਨੀਆ ਦੇ ਰੰਗ ਨੇ ਵੇਖੇ,
ਪਰ ਮੈਨੂੰ ਤਾਂ ਵੀ ਤੇਰਾ ਦਿਲ ਪਸੰਦ ਏ
ਮੈਨੂੰ ਤਾਂ ਹੀ ਤੇਰਾ ਦਿਲ ਪਸੰ ਦਏ
By Anmol Hans

Comments