- hashtagkalakar
ਤਾਂਘ
By Meet Bhinder
ਕਦੇ-ਕਦਾਈਂ
ਦਿਲ ਕਰਦਾ
ਸਭ ਬੂਹੇ-ਬਾਰੀਆਂ ਬੰਦ ਕਰ ਦਿਆਂ
ਕਿਉਂ, ਜੋ ਹੁਣ ਇੱਥੇ ਰਹਿ ਗਿਆ
ਉਹ ਦਿਲ ਕੁਝ ਮਾਣਦਾ ਹੀ ਨਹੀਂ ..
ਪਰ ਫਿਰ ਵੀ
ਜਦ ਕਦੇ ਲੰਘਦਾ ਹਾਂ
ਇਹਨਾਂ ਭਰੇ ਹੋਏ ਬਜ਼ਾਰਾਂ ਅੱਗੋਂ
ਤਾਂ ਮੱਲੋ-ਮੱਲੀ ਤਾਂਘ ਉਠਦੀ
ਕਿ ਖਰੀਦ ਕੇ ਰੱਖਾਂ ਉਹ ਮੁਰਕੀਆਂ
ਜੋ ਤੇਰੇ ਕੰਨ੍ਹਾਂ ਵਿੱਚ ਰੁਮਕਦੀਆਂ,
ਮੈਨੂੰ ਬਹੁਤ ਚੰਗੀਆਂ ਲਗਦੀਆਂ ਸੀ ।
By Meet Bhinder