- hashtagkalakar
ਆਮਦ
By Gurnam
ਮੁੱਦਤਾਂ ਹੋਈਆਂ ਓਸ ਜਹਾਨੋਂ,ਕੋਈ ਆਮਦ ਹੋਈ ਨਾ ।
ਕਾਗਜ਼ਾਂ ਮੇਰਿਆਂ ਹੰਝੂਆਂ ਦੇ ਨਾਲ ਪਿਆਸ ਬੁਝੋਈ ਨਾ ।
ਕਲਮ ਮੇਰੀ ਦੇ ਪੋਲੇ ਪੱਬ ਸਤਰਾਂ ਤੇ ਰੱਖੇ ਨਾ ।
ਕੁਦਰਤ ਦੇ ਮੁੱਖ ਤੋਂ ਸ਼ਬਦਾ ਦੇ ਮੈਂ ਕਤਰੇ ਚੱਖੇ ਨਾ ।
ਤਾਰਿਆ ਉੱਤੇ ਚਿਰ ਹੋਇਆ ਮੈਂ ਕੁੰਡੀ ਸੁੱਟੀ ਨਾ ।
ਖਿਆਲਾ ਦੀ ਬਾਰਾਤ ਵਿੱਚੋ ਮੈ ਆਨੀ ਲੁੱਟੀ ਨਾ ।
ਉਠ ਵੇ ਰੱਬਾ ਸੁੱਤਿਆ ਦੇ ਗਾਮੇ ਨੂੰ ਕੋਈ ਚੱਜ,
ਮਾਰ ਹਲੂਣਾ ਇਸ਼ਕ ਨੂੰ ਕੋਈ ਗੀਤ ਲਿਖਾਂ ਮੈ ਅੱਜ।
By Gurnam