- hashtagkalakar
ਦੋਸਤ
By Gurnam
ਇਕ ਦੋਸਤ ਬਣ ਆਇਆ ਏ,
ਗੱਲ ਗੱਲ ਤੇ ਲੜਦਾ ਹੈ,
ਇਹ ਗੱਲ ਪੁਖ਼ਤਾ,
ਮੇਰੇ ਤੇ ਮਰਦਾ ਏ!
ਇਕ ਦੋਸਤ ਬਣ ਆਇਆ ਏ !
ਇਕ ਰੱਬੀ ਆਮਦ ਹੈ,
ਓਹਦੀ ਅੱਖ ਸ਼ਰਾਰਤ ਹੈ!
ਤੂੰ ਮਾਲਕ ਮਰਜੀ ਦੀ ਵਿਗੜੇ ਤਾਂ ਕਿਆਮਤ ਹੈ ,
ਦਿੱਲ ਰੱਬ ਤੋਂ ਬਾਦ ਬਸ ਇਕ
ਓਹਦੇ ਤੋਂ ਡਰਦਾ ਏ!
ਇਕ ਦੋਸਤ ਬਣ ਆਇਆ ਏ !
ਓਹ ਸਭ ਤੋਂ ਪਹਿਲਾਂ ਏ,
ਓਹਦੇ ਨਾਲ ਮੇਲਾ ਏ,
ਓਹ ਹੋਵੇ ਜਦ ਖੁਦ ਵੇਹਲੀ,
ਓਨੂੰ ਸਾਰਾ ਜੱਗ ਵੇਹਲਾ ਏ,
ਸਾਡਾ ਸੱਚ ਵੀ ਬਹਾਨਾ ਏ,
ਗੱਲਾਂ ਚੋਂ ਗੱਲ ਫੜਦਾ ਏ!
ਇਕ ਦੋਸਤ ਬਣ ਆਇਆ ਏ !
ਰੋਜ ਮਿਲਨੇ ਆਤੀ ਹੂੰ,
ਜਬ ਕਭੀ ਬੁਲਾਤੇ ਹੋ,
ਮੇਰੀ ਇਕ ਨਹੀਂ ਸੁਣਦੀ!!!
ਕਹਿੰਦੀ ਔਰ ਕਯਾ ਚਾਹਤੇ ਹੋ??
ਜੀਨੇ ਜੌ ਕਹਿਣਾ ਓਹ ਕਹਿ ਲਵੇ!
ਮੇਰਾ ਇੰਝ ਹੀ ਸਰਦਾ ਏ!
ਇਕ ਦੋਸਤ ਬਣ ਆਇਆ ਏ !
ਮੇਰੀ ਜਾਨ ਵੀ ਲੈਂਦੀ,
ਈਮਾਨ ਵੀ ਲੇ ਲੈਂਦੀ,
ਮੇਰੀ ਖ਼ੈਰ ਵੀ ਮੰਗਦੀ ਏ,
ਬੁਰਾ ਭਲਾ ਵੀ ਕਹਿ ਲੈਂਦੀ,
ਦਿਲ ਵਿਚੋਂ ਮੀਸਣਾ ਹੈ!
ਤੇ ਪਿਆਰ ਵੀ ਕਰਦਾ ਹੈ!
ਇਕ ਦੋਸਤ ਬਣ ਆਇਆ ਏ!
By Gurnam