By Kirandeep Kaur
ਇੱਕ ਪਹੀਆ ਚੱਲਦਾ ਜ਼ਿੰਦਗੀ ਦਾ।
ਇੱਕ ਪਹੀਆ ਚੱਲਦਾ ਜ਼ਿੰਦਗੀ ਦਾ,
ਕਦੇ ਦੁੱਖ ਆਵੇ,
ਕਦੇ ਸੁੱਖ ਆਵੇ।
ਕਦੇ ਰੱਜ ਆਵੇ,
ਕਦੇ ਭੁੱਖ ਆਵੇ।
ਸਡ਼ਕ ਸਬਰ ਦੀ ਤੇ ਚੱਲਦਾ ਇਹ,
ਕਦੇ ਨਫ਼ਰਤ ਏਦੇ ਆੜੇ ਆਵੇ,
ਕਦੇ ਪਿਆਰ ਦੀਆਂ ਰਾਹਾਂ ਮੱਲਦਾ ਇਹ,
ਕੋਈ ਰਾਹ ਭਰਿਆ ਮਹਿਕਾ , ਕਲੀਆਂ ਦਾ
ਕਿਤੇ ਕਿਤੇ ਕੰਡਿਆਂ ਦੇ ਸੰਗ ਚਲਦਾ ਇਹ,
ਇਹ ਖੇਡ ਅਨੋਖਾ ਜ਼ਿੰਦਗੀ ਦਾ
ਆਖਰੀ ਸਾਹ ਤਕ ਇੰਝ ਈ ਚੱਲਦਾ ਇਹ,
ਆਖਰੀ ਸਾਹ ਤੱਕ ਇੰਝ ਈ ਚੱਲਦਾ ਇਹ।
By Kirandeep Kaur
🥰💖💕
❤️👏
👌👌👌👏👏
👌👌💫💫
Nice mam